ਕਹਾਣੀਕਾਰ ਲਾਲ ਸਿੰਘ 21ਵੀਂ ਸਦੀ ਦੇਕਹਾਣੀਕਾਰ ਵੱਜੋਂ ਸਨਮਾਨਿਤ

ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬ ਕਲਾ ਪਰਿਸ਼ਦ , ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਏ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਜੋ ਕਿ “21 ਵੀ ਸਦੀ ਦੀ ਪੰਜਾਬੀ ਕਹਾਣੀ ” ਦੇ ਸਬੰਧ ਵਿੱਚ ਕਰਵਾਇਆ ਗਿਆ, ਦੌਰਾਨ ਕਹਾਣੀਕਾਰ ਲਾਲ ਸਿੰਘ ਨੂੰ 21ਵੀਂ ਸਦੀ ਦੇ ਕਹਾਣੀਕਾਰ ਵੱਜੋਂ ਸਨਮਾਨਿਤ ਕੀਤਾ ਗਿਆ । ਇਹ ਸਨਮਾਨ ਡਾ. ਕਰਮਜੀਤ ਸਿੰਘ ਕੁਰਕੇਸ਼ਤਰ ,ਡਾ ਸਰਬਜੀਤ ਸਿੰਘ ਚੰਡੀਗੜ੍ਹ ,ਡਾ ਹਰਚੰਦ ਸਿੰਘ ਬੇਦੀ ਅਮ੍ਰਿਤਸਰ , ਪ੍ਹਿੰਸੀਪਲ ਅਰਚਨਾ ਗਰਗ ਕਪੂਰਥਲਾ ,ਡਾ ਭਪਿੰਦਰ ਕੌਰ ਕਪੂਰਥਲਾ , ਅਤੇ ਡਾ ਜਸਵਿੰਦਰ ਸਿੰਘ ਸੈਣੀ ਵੱਲੋਂ ਸਾਂਝੇ ਤੌਰ ਤੇ ਦਿੱਤਾ ਗਿਆ । ਇਸ ਸਮੇਂ ਡਾ ਭੁਪਿੰਦਰ ਕੌਰ ਨੇ ਕਹਾਣੀਕਾਰ ਲਾਲ ਸਿੰਘ ਦਸੂਹਾ ਨੂੰ ਪੰਜਾਬੀ ਦਾ ਸਿਰਮੋਰ ਕਹਾਣੀਕਾਰ ਦੱਸਿਆ ਅਤੇ ਕਿਹਾ ਕਿ ਲਾਲ ਸਿੰਘ ਸਮਕਾਲੀ ਪੰਜਾਬੀ ਕਹਾਣੀ ਦਾ ਵਿਸ਼ੇਸ਼ ਨਾਮ ਹੈ । ਉਹ ਚੌਥੇ ਪੜਾਅ  ਦੀ ਪੰਜਾਬੀ ਕਹਾਣੀ  ਦੇ ਵੱਖਰੇ ਰੁਝਾਨਾਂ ਵਿੱਚ ਪ੍ਰਤੀਨਿਧੀ ਭੂਮਿਕਾ ਨਿਭਾ ਰਿਹਾ ਹੈ । ਚੌਥੇ ਪੜਾਅ ਦੀ ਕਹਾਣੀ ਨੂੰ ਵਸਤੂ , ਰੂਪ ਅਤੇ ਦ੍ਰਿਸ਼ਟੀ ਪੱਖੋਂ ਨਵਾਂਪਨ ਦੇਣ ਵਿੱਚ ਕਹਾਣੀ ਦੇ ਆਲੋਚਕਾਂ ਵੱਲੋਂ ਕਥਾਕਾਰ ਲਾਲ ਸਿੰਘ ਦੀ ਭੂਮਿਕਾ ਅਹਿਮ ਮੰਨੀ ਜਾ ਰਹੀ  ਹੈ। ਉਹਨਾਂ ਕਿਹਾ ਕਿ ਲਾਲ ਸਿੰਘ ਪ੍ਰੋੜ ਉਮਰ ਦਾ ਕਥਾਕਾਰ ਹੈ,ਪਰ ਉਸ ਦੀ ਕਥਾ ਚੇਤਨਾ ਵਿੱਚ ਉਹ ਸਭ ਕੁਝ ਹੈ ਜੋ ਚੌਥੇ ਪੜਾਅ ਦੀ ਕਹਾਣੀ ਦੀ ਵੱਖਰਤਾ ਵਿੱਚ ਮੌਜੂਦ ਹੈ  । ਇਹ ਪੁਰਸਕਾਰ ਕਹਾਣੀਕਾਰ ਲਾਲ ਸਿੰਘ ਨੂੰ ਉਹਨਾਂ ਵੱਲੋਂ ਕਹਾਣੀ ਖੇਤਰ ਵਿੱਚ ਪਿਛਲੇ 50 ਵਰ੍ਹਿਆਂ ਵਿੱਚ ਪਾਏ ਯੋਗਦਾਨ ਬਦਲੇ ਦਿੱਤਾ ਗਿਆ । ਇਸ ਸਮੇਂ ਹੋਰਨਾਂ ਤੋਂ ਇਲਾਵਾ ਪੋਫੈਸਰ ਜਸਵਿੰਦਰ ਸਿੰਘ, ਸ੍ਰੀ ਤਿਲਕ ਰਾਜ ਅਗਰਵਾਲ, ਡਾ ਧਨਵੰਤ ਕੌਰ, ਡਾ ਲਖਵਿੰਦਰ ਜੋਹਲ, ਡਾ ਅਰਚਨਾ ਗਰਗ, ਡਾ ਬਲਦੇਵ ਸਿੰਘ ਧਾਲੀਵਾਲ , ਡਾ ਸਰਬਜੀਤ ਸਿੰਘ , ਡਾ ਦਰਿਆ , ਡਾ ਜੇ ਬੀ ਸੋਖੋ ,ਡਾ ਬਲਜਿੰਦਰ ਸਿੰਘ ਨਸਰਾਲੀ , ਡਾ ਹਰਜਿੰਦਰ ਸਿੰਘ ਅਟਵਾਲ, ਡਾ ਜਸਵਿੰਦਰ ਸਿੰਘ ਸੈਣੀ , ਡਾ ਹਰਚੰਦ ਸਿੰਘ ਬੇਦੀ ,  ਡਾ ਸੁਖਵਿੰਦਰ ਸਿੰਘ ਰੰਧਾਵਾ , ਡਾ ਪਰਮਜੀਤ ਕੌਰ , ਡਾ ਸਰਘੀ , ਡਾ ਸੁਰਜੀਤ ਬਰਾੜ, ਡਾ ਕਰਮਜੀਤ ਸਿੰਘ , ਸੁਰਿੰਦਰ ਸਿੰਘ ਨੇਕੀ , ਪੰਮੀ ਦਿਵੇਦੀ ਸਮੇਤ ਕਈ ਸਾਹਿਤਕਾਰ ਅਤੇ ਪਾਠਕ ਹਾਜ਼ਿਰ ਸਨ ।


 ਨਵੀ ਦਿੱਲੀ ਦੀ ਦਿੱਲੀ ਸਾਹਿਤ ਸਭਾ ਦਫਤਰ ਦੇ ਸਮਾਗਮ ਦੌਰਾਨ ਲਾਲ ਸਿੰਘ ਕਿਤਾਬ ਗੜ੍ਹੀ ਬਖਸ਼ਾਂ ਸਿੰਘ ਡਾ ਮਨਜੀਤ ਸਿੰਘ ਨੂੰ ਭੇਟ ਕਰਦੇ ਹੋਏ 

~~~~~~~~~~~~~~~~~~~~~~~~~~~~~~~~~~

 ਪੰਜਾਬੀ ਸਾਹਿਤ ਸਭਾ ਦਸੂਹਾ ਗੜਦੀਵਾਲਾ ਦੇ ਅਹੁਦੇਦਾਰ ਕਹਾਣੀਕਾਰ ਲਾਲ ਦੇ 30 ਸਾਲ ਦੇ ਸਾਹਿਤਕ ਸਫਰ ਬਦਲੇ ਸਨਮਾਨ ਕਰਦੇ ਹੌਏ 

~~~~~~~~~~~~~~~~~~~~~~~~~~~~~~~~~~~

~ਪੰਜਾਬੀ ਭਾਸ਼ਾ ਦੀ ਸਥਿਤੀ - ਬੇਮੁਖਤਾ ਅਤੇ ਉਪਰਾਲੇ ~ਦੇ ਵਿਸ਼ੇ ਤੇ  ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਹਾਣੀਕਾਰ ਲਾਲ ਸਿੰਘ ਦਸੂਹਾ

~~~~~~~~~~~~~~~~~~~~~~~~~~~~~~~~~~~~~~~~~~~~~~~~~~~~~~

 ਦੁਆਬੇ ਦੀ ਲਿਖਾਰੀਆਂ ਵੱਲੋਂ ਕਹਾਣੀਕਾਰ ਲਾਲ ਸਿੰਘ ਦੇ ਸਨਮਾਨ ਸਮੇਂ ਹਾਜ਼ਰ ਸਾਹਿਤਕਾਰ ਅਤੇ ਹੋਰ ਪਤਵੰਤੇ 

~~~~~~~~~~~~~~~~~~~~~~~~~~~~~~~~~~~

 ਜਿਲਾ ਹਸ਼ਿਆਰਪੁਰ ਦੇ ਪ੍ਰ੍ਵਸ਼ਾਸ਼ਨਿਕ ਅਧਿਕਾਰੀ ਕਹਾਣੀਕਾਰ ਲਾਲ ਸਿੰਘ ਦਾ ਸਨਮਾਨ ਕਰਦੇ ਹੋਏ 

~~~~~~~~~~~~~~~~~~~~~~~~~~~~~~~~~~~

 ਅਕਾਲੀ ਮੰਤਰੀ ਦੇਸ ਰਾਜ ਸਿੰਘ ਧੁੱਗਾ ਅਤੇ ਭਗਵਾਨ ਸਿੰਘ ਜੋਸ਼ ਨਾਲ ਕਹਾਣੀਕਾਰ ਲਾਲ ਸਿੰਘ ਇੱਕ ਕਿਤਾਬ ਰੀਲੀਜ਼ ਕਰਦੇ ਹੋਏ 

~~~~~~~~~~~~~~~~~~~~~~~~~~~~~~~~~~

 ਡਲਹੌਜੀ ਵਿਖੇ ਇੱਕ ਸਾਹਿਤਕ ਸਾਮ ਦੌਰਾਨ ਮਨਮੋਹਨ ਬਾਵਾ ਦੇ ਨਾਲ ਕਹਾਣੀਕਾਰ ਲਾਲ ਸਿੰਘ ਅਤੇ ਹੋਰ 

~~~~~~~~~~~~~~~~~~~~~~~~~~~~~~~~~~~

ਡਲਹੌਜੀ ਵਿਖੇ ਡਾ ਜੋਗਿੰਦਰ ਸਿੰਘ ਰਾਹੀ ਨਾਲ ਇੱਕ ਕਹਾਣੀ ਗੋਸ਼ਟੀ ਦੌਰਾਨ ਕਹਾਣੀਕਾਰ ਲਾਲ ਸਿੰਘ ਦੀ ਯਾਦਗਾਰੀ ਪਲ  

~~~~~~~~~~~~~~~~~~~~~~~~~~~~~~~~~

ਜਿਲਾ ਟਰਾਂਸਪੋਰਟ ਅਫਸਰ ਅਤੇ ਸਾਬਕਾ ਮੈਬਰ ਪਾਰਲੀਮੈਂਟ ਮੈਬਰ ਇੱਕ ਸਮਾਗਮ ਦੌਰਾਨ ਲਾਲ ਸਿੰਘ ਦੀ ਸਨਮਾਨ ਕਰਦੇ ਹੋਏ

~~~~~~~~~~~~~~~~~~~~~~~~~~~~~~~~~~

 ਪੰਜਾਬ ਦੇ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਕਹਾਣੀਕਾਰ ਲਾਲ ਸਿੰਘ ਦਾ ਸਨਮਾਨ ਕਰਦੇ ਹੋਏ 

~~~~~~~~~~~~~~~~~~~~~~~~~~~~~~~~~~

 ਸਾਹਿਤਕਾਰਾਂ ਦੇ ਨਾਲ ਇੱਕ ਸਾਹਿਤਕ ਪਹਾੜੀ ਸਫਰ ਦੌਰਾਨ ਕੁਦਰਤ ਦੀ ਰਵਾਨਗੀ ਨਾਲ ਬਿਤਾਏ ਕੁਝ ਫੁਰਸਤ ਦੇ ਪਲਾਂ ਦੌਰਾਨ 

~~~~~~~~~~~~~~~~~~~~~~~~~~~~~~~~~~

 ਮਨਮੋਹਨ ਬਾਵਾ ਡਲਹੌਜੀ, ਨਵਤੇਜ ਗੜ੍ਹਦੀਵਾਲਾ ,ਜਰਨੈਲ ਸਿੰਘ ਘੁੰਮਣ ਨਾਲ ਕਹਾਣੀਕਾਰ ਲਾਲ ਸਿੰਘ 

~~~~~~~~~~~~~~~~~~~~~~~~~~~~~~~~~~

 ਗੁਰਦਾਸਪੁਰ ਵਿਖੇ ਪਿ੍ਸੀਪਲ  ਸੁਜਾਨ ਸਿੰਘ ਯਾਦਗਾਰੀ ਸਮਾਗਮ ਦੌਰਾਨ ਕਹਾਣੀਕਾਰ ਲਾਲ ਸਿੰਘ ਦਸੂਹਾ

~~~~~~~~~~~~~~~~~~~~~~~~~~~~~~~~~~~~~~~~

 ਇੱਕ ਸਾਹਿਤਕ ਸਮਾਗਮ ਦੀ ਦੌਰਾਨ ਸਾਹਿਤਕਾਰਾਂ ਨਾਲ ਕਹਾਣੀਕਾਰ ਲਾਲ ਸਿੰਘ

~~~~~~~~~~~~~~~~~~~~~~~~~~~~~~~~~~

 ਬਾੜੀ ਨਿਹਾਲਪੁਰ ਵਿਖੇ ਆਮ ਜੁੜ ਬੈਠਦੀਆਂ ਸਾਹਿਤਕ ਗੋਸ਼ਟੀਆਂ ਦੌਰਾਨ ਪੰਜਾਬੀ ਸਾਹਿਤ ਸਭਾ ਦਸੂਹਾ ਗੜਦੀਵਾਲ੍ਹਾ ਦੇ ਮੈਂਬਰ 

~~~~~~~~~~~~~~~~~~~~~~~~~~~~~~~~~~~

 ਪਾਕਿਸਤਾਨੀ ਗਲਪਕਾਰ ਅਤੇ ਕਹਾਣੀਕਾਰ ਇਲਿਆਸ ਘੁੰਮਣ ਅਤੇ ਹਰਭਜਨ ਸਿੰਘ ਹੁੰਦਲ ਨਾਲ ਕਹਾਣੀਕਾਰ ਲਾਲ ਸਿੰਘ ਅਤੇ ਹੋਰ 

~~~~~~~~~~~~~~~~~~~~~~~~~~~~~~~~~~~

Make a free website with Yola